1) ਕਮੇਟੀ ਬਣਾਓ
ਇੱਕ ਕਮੇਟੀ ਬਣਾਉਂਣੀ ਚਾਹੀਦੀ ਹੈ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ। ਇਹ ਕਮੇਟੀ ਅਪਾਜ ਅਤੇ ਬਜੁਰਗਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ।
ਕਮੇਟੀ ਮੀਟਿੰਗ ਦੀਆਂ ਕੁਝ ਸੁਜਾਵਾਂ
- ਘੱਟੋ ਘਟ ਸਾਲ ਦੇ ਵਿਚ ਤਿੰਨ ਵਾਰੀ ਮਿਲੋ।
- ਜਿਹੜੇ ਲੋਕਾਂ ਕੋਲ ਡਿਸੇਬਿਲਟੀ ਹੈ, ਉਹਨਾਂ ਦੀਆਂ ਜਰੂਰਤਾਂ ਬਾਰੇ ਉਹਨਾਂ ਨਾਲ ਗੱਲਬਾਤ ਕਰੋ।
- ਜਿਹੜੇ ਲੋਕਾਂ ਕੋਲ ਡਿਸੇਬਿਲਟੀ ਹੈ, ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭੋ।
- ਯੋਜਨਾਵਾਂ ਬਣਾਓ ਤਾਂ ਜੋ ਸਾਡਾ ਭਾਈਚਾਰਾ ਡਿਸੇਬਿਲਟੀ ਵਾਲੇ ਲੋਕਾਂ ਨੂੰ ਅਪਨਾ ਸਕੇ।
2) ਰੁਕਾਵਟਾਂ ਦੀ ਪਹਿਚਾਣ ਕਰੋ
ਜਦੋਂ ਧਾਰਮਿਕ ਭਾਈਚਾਰੇ ਦੀਆਂ ਸਹੂਲਤਾਂ ਅਤੇ ਰੀਤਾਂ ਵਿਚ ਰੁਕਾਵਟਾਂ ਆਉਂਦੀਆਂ ਹਨ, ਉਹ ਭਾਈਚਾਰਾ ਆਪਣੇ ਵਿਚਾਰਾਂ ਬਾਰੇ ਦੱਸ ਰਿਹਾ ਹੁੰਦਾ ਹੈ। ਲੋਕਾਂ ਨੂੰ ਭਾਈਚਾਰੇ ਵਿਚ ਸ਼ਾਮਲ ਕਰਨ ਲਈ ਰੁਕਾਵਟਾਂ ਨੂੰ ਪਛਾਣਨ ਅਤੇ ਹਟਾਉਂਣ ਦੀ ਲੋੜ ਹੈ।
ਇਹ ਕਰਨ ਲਈ ਕਿਰਪਾ ਕਰਕੇ “Accessiblity Checklist” ਨੂੰ ਪੜ੍ਹੋ। ਇਹ ਦਸਤਾਵੇਜ਼ ਤਿੰਨ ਕਿਸਮਾਂ ਦੀਆਂ ਰੁਕਾਵਟਾਂ ਬਾਰੇ ਦੱਸਦਾ ਹੈ: ਸੋਚ, ਸੰਚਾਰ, ਅਤੇ ਇਮਾਰਤ ਕਿਵੇਂ ਬਣੀ ਹੈ।
3) ਰੁਕਾਵਟਾਂ ਨੂੰ ਸੁਲਝਾਉਂਣ ਲਈ ਯੋਜਨਾ ਬਣਾਓ
ਰੁਕਾਵਟਾਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਦਾ ਹੱਲ ਕਰਨ ਵਾਸਤੇ ਯੋਜਨਾ ਬਣਾਓ। ਕੁਝ ਰੁਕਾਵਟਾਂ ਦਾ ਹੱਲ ਕਰਨਾ ਸੌਖਾ ਹੋਵੇਗਾ ਅਤੇ ਦੂਸਰੀਆਂ ਰੁਕਾਵਟਾਂ ਨੂੰ ਵਧੇਰੇ ਸਮਾਂ ਲੱਗੇਗਾ।
ਹੋਰ ਜਾਣਕਾਰੀ ਲਈ “Our Doors are Open: Guide for Accessible Congregations” ਨੂੰ ਕਿਰਪਾ ਕਰਕੇ ਪੜ੍ਹੋ।
ਯੋਜਨਾ ਬਣਾਉਣ ਲਈ ਕੁਝ ਸੁਜਾਵਾਂ
- ਜਿਹੜੇ ਆਈਟਮਾਂ ਨੂੰ “Not Yet” “Accessiblity Checklist” ਵਿਚ ਟਿਕ ਮਾਰਕ ਕੀਤਾ ਹੈ, ਉਹਨਾਂ ਸਵਾਲਾਂ ਨੂੰ ਧਿਆਨ ਨਾਲ ਦੇਖੋ।
ਆਪਣੀ ਕਮੇਟੀ ਨਾਲ ਗੱਲ ਬਾਤ ਕਰਕੇ ਆਈਟਮਾਂ ਨੂੰ ਬਦਲਣ ਦਾ ਵਿਚਾਰ ਕਰੋ। ਜਿਹੜੇ - ਆਈਟਮਾਂ ਨੂੰ ਤਰਤੀਬ ਵਿਚ ਚੁਣੋ। ਤੁਸੀਂ ਸੌਖੇ ਆਈਟਮਾਂ ਨੂੰ ਪਹਿਲਾਂ ਚੁਣ ਸਕਦੇ ਹੋ।
- ਹਰੇਕ ਆਈਟਮ ਵਾਸਤੇ ਤੁਸੀਂ ਪਤਾ ਕਰੋ ਕਿ ਤੁਹਾਨੂੰ ਕਿਹੜੀਆਂ ਚੀਜਾਂ ਦੀ ਲੋੜ ਹੈ।
- ਇਕ ਯੋਜਨਾ ਬਣਾਉ।
- ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰੋ। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ, opendoors.idrc.ocadu.ca/ ਨੂੰ ਪੜੋ।
Becoming a Welcoming Community
This sections contains a summarized translation into Punjabi of the three ways to start making your faith community accessible, 1) create an inclusion or disability awareness committee, 2) identify barriers and 3) make a plan. Also included in this document is a summarized English version of the translation. This document was designed to be a quick summary of pages 12-17 of the Our Doors are Open Guide for Accessible Congregations that can be accessed at /guide-for-accessible-congregation/